Punjabi
ਜੀ ਅਾੲਿਅਾਂ ਨੂੰ … ਕਰੈਨਸੇ ਦੇ ਅਾਨਲਾੲੀਨ ਸਕੂਲ, ਨੋ.ਟੀ (NoTe) ਨਾਰਵੇੲੀਅਨ ਟੀਚੀਂਗ, ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਕੋਲ ਹਰ ਪੱਧਰ ਦੇ ਕੋਰਸ ਹਨ ਜੋ ਤੁਹਾਨੂੰ ਨਾਰਸ਼ਕਪਰੋਵਨ ਅਤੇ ਬਰਗਨ ਟੈਸਟ ਲੲੀ ਤਿਅਾਰ ਕਰਦੇ ਹਨ। ਸਾਡੇ ਸਾਰੇ ਕੋਰਸਾ ਨੂੰ ਨਾਰਵੇ ਦੇ ਸੰਗਠਨ ਯੂ.ਡੀ.ਅਾੲੀ. (UDI) ਅਤੇ ਕਾਮਪਟੈਨਸੀ ਨਾਰਗੇ ਦੀ ਮਾਨਤਾ ਪ੍ਰਾਪਤ ਹੈ। ਅਾਨਲਾੲੀਨ ਕੋਰਸ ਦੇ ਸਾਰੇ ਅਧਿਅਾਪਕ ਬਹੁਤ ਹੀ ਸਮਰੱਥ ਅਤੇ ਹੋਣਹਾਰ ਹਨ! ਇਹਨਾਂ ਦੀ ਮਾਂ ਬੋਲੀ ਨਾਰਵੇੲੀਅਨ ਹੈ ਅਤੇ ਇਹਨਾਂ ਨੂੰ ਨਾਰਵੇੲੀਅਨ ਟੀਚੀਂਗ ਦਾ ਬਹੁਤ ਲੰਮੇ ਸਮੇਂ ਦਾ ਤਜਰਬਾ ਪ੍ਰਾਪਤ ਹੈ।
ਅਾਨਲਾੲੀਨ ਕੋਰਸ ਦੀ ਸਹੂਲਤਾਂ
ੲਿਹ ਕੋਰਸ ਦੀ ਅਾਨਲਾੲੀਨ ਹੌਣ ਕਰਕੇ ਬਹੁਤ ਹੀ ਸਹੂਲਤਾਂ ਹਨ। ਤੁਹਾਨੂੰ ਸਮੇਂ ਅਤੇ ਥਾਂ ਦੀ ਕੋੲੀ ਪਾਬੰਦੀ ਵੀ ਨਹੀ ਹੈ। ਭਾਂਵੇ ਤੁਸੀ ਨੋਕਰੀ ਵਿਚ ਬਹੁਤ ਵਿਅਸਤ ਰਹਿੰਦੇ ਹੋ ਜਾਂ ਵਿਦਿਅਾਰਥੀ ਹੋ, ਹਰ ਕੋੲੀ ੲਿਸ ਕੋਰਸ ਦਾ ਲਾਭ ਲੈ ਸਕਦਾ ਹੈ।
ਸਾਡੇ ਕੋਲ A1, A2, B1, B2 ਅਤੇ C1 ਪੱਧਰ ਦੇ ਕੋਰਸ ਹਨ। ਤੁਸੀ ਅਪਣੀ ਲੋੜ ਅਨੁਸਾਰ ਕੋਰਸ ਚੁੰਨ ਸਕਦੇ ਹੋ। ਜੇਕਰ ਤੁਹਾਨੂੰ ਪਹਿਲਾਂ ਹੀ ਭਾਸ਼ਾ ਦਾ ਗਿਅਾਨ ਹੈ ਤਾਂ ਸਾਡੇ ਕੋਰਸ ਤੁਹਾਨੂੰ ਅਗੇ ਵਿਕਸਤ ਕਰਣ ਵਿਚ ਮਦਦਗਾਰ ਰਹਿਣਗੇ। ਕੋਰਸ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲੲੀ ਅਸੀ ਤੁਹਾਨੂੰ ਹਰ ਰੋਜ਼ 2-3 ਘੰਟੇ ਅਧਿਅੈਨ ਕਰਨ ਦੀ ਸਲਾਹ ਦਿੰਦੇ ਹਾਂ।
ਜੋ ਲੋਕ ਸਿਹਤ ਸੈਕਟਰ ਅਤੇ ਬੱਚਿਅਾਂ ਦੇ ਸਕੂਲ (ਕਿੰਡਰਗਾਰਟਨ) ਵਿੱਚ ਕੰਮ ਕਰਦੇ ਹਨ ੳੁਹ ਸਾਡੇ ਕੋਰਸ Helsenorsk ਅਤੇ Barnehagenorsk ਦਾ ਲਾਭ ਲੈ ਸਕਦੇ ਹਨ! ਇਸ ਤੋਂ ਇਲਾਵਾ, ਗੱਲਬਾਤ ਦੀ ਸਿਖਲਾਈ ਦੇ ਕੋਰਸ ਵੀ ਹਨ । ੲਿਸ ਨਾਲ ਜ਼ੁਬਾਨੀ ਨਾਰਵੇਈਅਨ ਵਿਚ ਸੁਧਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਲਈ ਜਿਹੜੇ 50 ਘੰਟੇ ਦਾ ਸਮਾਜਿਕ ਵਿਗਿਆਨ ਦਾ ਕੋਰਸ ਕਰਨ ਜਾ ਰਹੇ ਹਨ, ਅਸੀਂ ਇਸ ਕੋਰਸ ਨੂੰ ਨਾਰਵੇਈਅਨ, ਅਰਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਪੇਸ਼ ਕਰਦੇ ਹਾਂ।
ਚੰਗੇ ਅਧਿਆਪਕ ਅਤੇ ਮਿਆਰੀ ਕੋਰਸ
ਅਾਨਲਾੲੀਨ ਸਕੂਲ ਦੀ ਸਥਾਪਨਾ 2015 ਵਿੱਚ ਕੀਤੀ ਗੲੀ ਸੀ। ਕਰੈਨਸੇ ਅਾਪ ਵੀ ਨਾਰਵੲੀਅਨ ਭਾਸ਼ਾ ਦੀ ਅਧਿਅਾਪਕਾ ਹਨ। ਅਾਪ ਜੀ ਨੇ ਅਪਣੇ 15 ਸਾਲਾਂ ਦਾ ਤਜ਼ਰਬਾ ਵਰਤ ਕੇ ੲਿਹ ਕੋਰਸ ਬਣਾੲੇ ਹਨ ਜੋ ਚੰਗੇ ਨਤੀਜੇ ਪੇਸ਼ ਕਰਦੇ ਹਨ। ਅਾਨਲਾੲੀਨ ਸਕੂਲ ਵਿੱਚ ਯੋਗਤਾ ਪ੍ਰਾਪਤ ਨਾਰਵੲੀਅਨ ਅਧਿਅਾਪਕਾਂ ਦੀ ਪੂਰੀ ਟੀਮ ਹੈ ਜੋ ਵਿਦਿਅਾਰਥੀਅਾਂ ਨੂੰ ਚੰਗੀ ਸੇਧ ਦਿੰਦੇ ਹਨ। ਅਾਨਲਾਈਨ ਸਕੂਲ ਦੇ ਨਾਲ ਨਾਲ ਤੁਸੀ ਸਾਡੇ ਯੂ-ਟਿਯੂਬ ਵੀਡਿੳ, ਪੋਡਕਾਸਟ, ਵੌਇਸ ਮਸੇਜ, ਇੰਸਟਾਗ੍ਰਾਮ ਅਤੇ ਫੇਸਬੂਕ ਗਰੁੱਪ ਅਾਦਿ ਦੀ ਮੁਫਤ ਵਰਤੋਂ ਕਰ ਸਕਦੇ ਹੋ।
ਸਾਡੇ ਭਿੰਨ ਭਿੰਨ ਚੈਨਲਾਂ ਬਾਰੇ ਇੱਥੇ ਪੜ੍ਹੋ
ਅਾਨਲਾਈਨ ਨਾਰਵੇੲੀਅਨ ਕੋਰਸਾਂ ਵਿੱਚ ਪੜ੍ਹਨ, ਸੁਣਨ, ਲਿਖਣ ਦੇ ਪਾਠ ਅਤੇ ਵੌੲਿਸ ਰਿਕਾਰਡਿੰਗ ਸ਼ਾਮਲ ਹਨ। ਤੁਹਾਡੇ ਲਿਖਣ ਦੇੇ ਕੰਮ ਨੂੰ ਸਾਡੇ ਅਧਿਅਾਪਕ ਦੁਅਾਰਾ ਪੜ੍ਹਿਆ, ਦਰੁਸਤ ਅਤੇ ਮੁਲਾਂਕਣ ਕੀਤਾ ਜਾਂਦਾਂ ਹੈ। ੲਿਸ ਦੇ ਨਾਲ ਹੀ ਅੱਗੇ ਹੋਰ ਬਿਹਤਰ ਕਰਨ ਦੇ ਸੁਝਾੳੁ ਵੀ ਦਿੱਤੇ ਜਾਂਦੇ ਹਨ।
ੲਿਹਨਾਂ ਕੋਰਸਾਂ ਵਿੱਚ ਹਰ ਮਹੀਨੇ ਅਧਿਅਾਪਕ ਨਾਲ 1 ਘੰਟੇ ਦੀ ਗਲਬਾਤ ਸ਼ਾਮਲ ਹੈ। ੲਿਸ ਘੰਟੇ ਨੂੰ ਤੁਸੀਂ ਸੰਵਾਦ ਦੇ ਅਭਿਆਸ ਲੲੀ ਵਰਤ ਸਕਦੇ ਹੋ। ੲਿਸ ਨਾਲ ਤੁਸੀਂ ਅਪਣੇ ੳੁਚਾਰਨ ਵਿੱਚ ਸੁਧਾਰ ਕਰ , ਲਿਖਣਾ ਪੜਨਾਂ ਹੀ ਨਹੀਂ , ਬਿਹਤਰ ਬੋਲਣਾ ਵੀ ਸਿਖ ਸਕਦੇ ਹੋ। ੲਿਸ ਘੰਟੇ ਦੀ ਵਰਤੋਂ ਵਿਅਾਕਰਣ ਦੇ ਅਭਿਆਸ ਜਾਂ ਫਿਰ ਨੋਕਰੀ ਦੇ ੲੀਂਟਰਵਯੂ ਦੀ ਤਿਅਾਰੀ ਅਾਦਿ ਲੲੀ ਵੀ ਕੀਤੀ ਜਾ ਸਕਦੀ ਹੈ।
ਕਲਾਸ ਸੰਪੂਰਨ ਹੋਣ ਮਗਰੋਂ ਤੁਹਾਨੂੰ ਜੋ ਸਿਖਾੲਿਅਾ ਗਿਅਾ ਹੈ ਅਤੇ ਜੋ ਅਭਿਆਸ ਕਰਨਾ ਹੈ ੳੁਸ ਦਾ ਦਸਤਾਵੇਜ਼ ਦਿਤਾ ਜਾੲਿਗਾ। ੲਿਸ ਦੇ ਨਾਲ ਹੀ ੳੁਪਯੋਗੀ ੲਿੰਟਰਨੈਟ ਲਿੰਕ ਵੀ ਮਿਲਣਗੇ।
ਅੰਗਰੇਜ਼ੀ ਕੋਰਸ
ਨੋ.ਟੀ (NoTe) ਹਰ ਪੱਧਰ ਦੇ ਅੰਗਰੇਜ਼ੀ ਕੋਰਸ ਅਤੇ ਕਾਰੋਬਾਰੀ ਅੰਗਰੇਜ਼ੀ ਕੋਰਸ ਵੀ ਪੇਸ਼ ਕਰਦਾ ਹੈ। ੲਿਸ ਅਾਨਲਾੲੀਨ ਕੋਰਸ ਨਾਲ ਤੁਸੀਂ 1 – 6 ਮਹੀਨੇ ‘ਚ’ ਬੀ1 ਪੱਧਰ ਤੱਕ ਸਿਖ ਸਕਦੇ ਹੋ। ਜੇ ਤੁਸੀਂ ਕੋਰਸ ਪੂਰਾ ਕਰਨ ਤੋਂ ਬਾਅਦ ਉੱਚ ਪੱਧਰੀ ਚਾਹੁੰਦੇ ਹੋ, ਤਾਂ ਤੁਸੀਂ ਅਧਿਆਪਕ ਨਾਲ ਘੰਟੇ ਬੁੱਕ ਕਰ ਸਕਦੇ ਹੋ।
ਅੰਗ੍ਰੇਜ਼ੀ ਕੋਰਸ ਨਾ ਸਿਰਫ ਉਹਨਾਂ ਲਈ ੳੁਪਯੁਕਤ ਹੈ ਜੋ ਅੰਗਰੇਜ਼ੀ ਸਿਖਣਾ ਚਾਹੁੁੰਦੇ ਹਨ, ਸਗੋਂ ਉਹਨਾਂ ਲਈ ਵੀ ਲਾਭਕਾਰੀ ਹੈ ਜੋ ਵਿਦੇਸ਼ਾਂ ਦੀ ਯੂਨੀਵਰਸਿਟੀ ਵਿੱਚ ਦਾਖਲੇ ਲੲੀ TOEFL ਅਤੇ IELTS ਦੀ ਤਿਆਰੀ ਲਈ ਅੰਗ੍ਰੇਜ਼ੀ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹਨ। ਸਾਡੇ ਅੰਗਰੇਜ਼ੀ ਅਧਿਆਪਕ ਅਮਰੀਕਾ ਦੇ ਹਨ ਅਤੇ ਨਾਰਵੇ ਵਿੱਚ ਹੀ ਰਹਿੰਦੇ ਹਨ।
ਕਰੈਨਸੇ ਨੂੰ ਮਿਲੋ
ਕਰੈਨਸੇ ਦੇ ਯੂ-ਟਿਯੂਬ ਚੈਨਲ ਤੇ ਤੁਸੀਂ ਸਾਡੇ ਅਾਨਲਾਈਨ ਕੋਰਸਾਂ ਦਾ ਸਵਾਦ ਲੈ ਸਕਦੇ ਹੋ। ਸਾਡੇ ਆਨਲਾਈਨ ਕੋਰਸ ਕਿਵੇਂ ਹਨ ਇਹ ਜਾਣਨ ਲਈ ਵੇਖੋ ਇਹ ਵੀਡੀਓ:
ਸਾਇਨ ਅਪ
ਅਸੀਂ ਆਪਣੇ ਕੋਰਸਾਂ ਵਿਚ ਨਵੇਂ ਵਿਦਿਆਰਥੀਆਂ ਨੂੰ ਵੇਖਣ ਦੀ ਉਮੀਦ ਕਰਦੇ ਹਾਂ। ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ, ਭਾਵੇਂ ਤੁਸੀਂ ਕਿੰਨੇ ਵੀ ਪੱਧਰ ਤੇ ਹੋ। ਸਾਡਾ ੳੁਦੇਸ਼ ਤੁਹਾਨੂੰ ਨਾਰਵੇਈਅਨ ਵਿੱਚ ਬਿਹਤਰ ਬਣਾੳੁਣਾ ਹੈ।